Youth power group DBN

Youth power group DBN Can
+971558559089 , +918872980006
+919914851007 अतिरिक्त जानकारी दर्ज करें

Feel free to contact us if you need any help, it works for needy people, it helps poor needy students to contact only those who are residents of district Gurdaspur and Amritsar.

18/02/2026

Celebrating my 7th year on Facebook. Thank you for your continuing support. I could never have made it without you. 🙏🤗🎉

29/12/2025

ਯੂਥ ਪਾਵਰ ਗਰੁੱਪ ਡੇਰਾ ਬਾਬਾ ਨਾਨਕ ਦੀ ਟੀਮ ਵੱਲੋਂ ਅੱਜ ਇੱਕ ਲੋੜਵੰਦ ਪਰਿਵਾਰ ਨੂੰ ਰੋਜ਼ਗਾਰ ਲਈ 41,500 ਰੁਪਏ ਦੀ ਮਾਲੀ ਮਦਦ ਮੁਹੱਈਆ ਕਰਵਾਈ ਗਈ। ਇਹ ਰਕਮ NGO ਦੇ ਸੇਵਾਦਾਰ ਭਾਈ ਬਰਿੰਦਰਬੀਰ ਸਿੰਘ ਗੁਰਦਾਸਪੁਰੀ ਵੱਲੋਂ ਪਰਿਵਾਰ ਨੂੰ ਸੌਂਪੀ ਗਈ।
ਅਸੀਂ ਤਹਿ ਦਿਲੋਂ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪਰਿਵਾਰ ਦੀ ਮਦਦ ਲਈ ਆਪਣਾ ਯੋਗਦਾਨ ਪਾਇਆ। ਵਾਹਿਗੁਰੂ ਜੀ ਸਭ ਵੀਰਾਂ ‘ਤੇ ਆਪਣਾ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ 🙏

22/10/2025

Gurdaspur Manukhta di sewa sab ton vaddi sewa society Ravi Singh-Khalsa Aid Majha Live Sarbat Da Bhala charitable trust

06/10/2025

🔥 ਪੁੱਤਾਂ ਵਾਂਗ ਪਾਲੀ ਫਸਲ ਵਾਹੁਣੀ ਸੌਖੀ ਨਹੀਂ 💪
🌾 Majha Live Manukhta di sewa sab ton vaddi sewa society Manjit Singh Randhawa

12/09/2025

🌟 ਸੇਵਾ ਅਤੇ ਇੱਕਤਾ ਦੀ ਮਿਸਾਲ 🌟

ਯੂਥ ਪਾਵਰ ਗਰੁੱਪ, ਡੇਰਾ ਬਾਬਾ ਨਾਨਕ ਦੀ ਟੀਮ ਨਾਲ ਮੁਲਾਕਾਤ ਮੁਜ਼ਫਰਪੁਰ ਤੋਂ ਡੇਰਾ ਬਾਬਾ ਨਾਨਕ ਪਹੁੰਚੇ ਰਾਹਤ ਸਮੱਗਰੀ ਲੈਕੇ। 🙏

ਇਸ ਸੇਵਾ ਦੇ ਸਫਰ ਵਿਚ ਮੁਸਲਿਮ ਭਰਾ ਭੈਣਾਂ ਨੇ ਵੀ ਪੂਰਾ ਸਹਿਯੋਗ ਦਿੱਤਾ। ਤੁਹਾਡੇ ਇਸ ਦਿਲੋਂ ਧੰਨਵਾਦ ਕਰਦੇ ਹਾਂ। ❤️

ਇਹ ਇਕ ਝਲਕ ਹੈ ਕਿ ਕਿਵੇਂ ਭਾਈਚਾਰੇ ਅਤੇ ਸੇਵਾ ਦੀ भावना ਸਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ। 🌈

ਸੇਵਾ ਵਿਚ ਕੋਈ ਧਰਮ ਨਹੀਂ, ਸਿਰਫ਼ ਮਨੁੱਖਤਾ ਹੈ।

10/09/2025

🌿 ਯੂਥ ਪਾਵਰ ਗਰੁੱਪ ਡੇਰਾ ਬਾਬਾ ਨਾਨਕ ਵੱਲੋਂ ਸੇਵਾ ਦਾ ਇੱਕ ਹੋਰ ਯਤਨ 🌿

ਵਾਹਿਗੁਰੂ ਦੀ ਮੇਹਰ ਨਾਲ, MBBS ਡਾਕਟਰ ਕਰਮਬੀਰ ਜੀ ਦੇ ਸਹਿਯੋਗ ਨਾਲ ਇੱਕ ਚਲਦਾ-ਫਿਰਦਾ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਸਾਡੀ ਟੀਮ ਨੇ ਘਰ-ਘਰ ਜਾ ਕੇ ਲੋਕਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਜ਼ਰੂਰੀ ਦਵਾਈਆਂ ਵੰਡੀਆਂ।

🙏 ਅਸੀਂ ਡਾ. ਕਰਮਬੀਰ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਲੋੜਵੰਦਾਂ ਦੀ ਸੇਵਾ ਕੀਤੀ। ਨਾਲ ਹੀ ਯੂਥ ਪਾਵਰ ਗਰੁੱਪ ਦੀ ਪੂਰੀ ਟੀਮ ਦਾ ਵੀ ਸ਼ੁਕਰੀਆ ਜਿਹੜੀ ਇਸ ਵੇਲੇ ਗਰਾਊਂਡ ਲੈਵਲ ’ਤੇ ਦਿਨ-ਰਾਤ ਸੇਵਾ ਕਰ ਰਹੀ ਹੈ।

💠 ਸਾਡੀ ਸੋਚ ਸਿਰਫ ਇੱਕ ਹੈ – ਸੇਵਾ ਘੱਟ ਹੋਵੇ ਜਾਂ ਵੱਧ, ਪਰ ਲੋੜਵੰਦ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਹੈ।

06/09/2025

🌸 ਵਾਹਿਗੁਰੂ ਜੀ ਦੀ ਕਿਰਪਾ ਨਾਲ 🌸

ਯੂਥ ਪਾਵਰ ਗਰੁੱਪ ਡੇਰਾ ਬਾਬਾ ਨਾਨਕ ਵੱਲੋਂ ਮੈਡੀਕਲ ਟੀਮ ਕੱਲ੍ਹ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਰਹੀ ਹੈ 🩺

ਇਸ ਵੇਲੇ ਗੰਦੇ ਪਾਣੀ ਕਾਰਨ ਬੱਚਿਆਂ ਨੂੰ ਖਾਸ ਤੌਰ ‘ਤੇ ਬਹੁਤ ਮੁਸ਼ਕਲ ਆ ਰਹੀ ਹੈ। 🙁
ਜੇ ਤੁਹਾਡੇ ਪਿੰਡ ਵਿੱਚ ਕਿਸੇ ਨੂੰ ਚੈੱਕਅਪ ਦੀ ਲੋੜ ਹੈ ਤਾਂ ਕਿਰਪਾ ਕਰਕੇ ਹੇਠਲੇ ਨੰਬਰਾਂ ‘ਤੇ ਕਾਲ ਜਾਂ ਵਟਸਐਪ ਕਰਕੇ ਸਾਨੂੰ ਜਾਣਕਾਰੀ ਦਿਓ ⬇️

📞 +91 98724 25535
📞 +91 7740-017543
📲 WhatsApp: +91 88729 80006

🙏 ਆਓ ਮਿਲਕੇ ਬਿਮਾਰੀਆਂ ਤੋਂ ਬਚਾਵ ਲਈ ਇੱਕ ਛੋਟਾ ਯੋਗਦਾਨ ਪਾਈਏ।

06/09/2025

🌊 ਯੂਥ ਪਾਵਰ ਗਰੁੱਪ ਡੇਰਾ ਬਾਬਾ ਨਾਨਕ ਵੱਲੋਂ ਬੇਨਤੀ 🌊

ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਬਾਹਰੋਂ ਮਦਦ ਲੈ ਕੇ ਆਉਣ ਵਾਲੀਆਂ ਸੰਸਥਾਵਾਂ ਅਤੇ ਸੰਗਤਾਂ ਨੂੰ ਬੇਨਤੀ ਹੈ 🙏 ਕਿ ਮੱਦਦ ਸਿੱਧੇ ਉਹਨਾਂ ਲੋਕਾਂ ਦੇ ਘਰਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਵਾਸਤਵ ਵਿੱਚ ਨੁਕਸਾਨ ਹੋਇਆ ਹੈ।

🚫 ਦੁਖ ਦੀ ਗੱਲ ਹੈ ਕਿ ਕੁਝ ਅਜਿਹੇ ਲੋਕ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਉਹ ਵੀ ਮੱਦਦ ਇਕੱਠੀ ਕਰ ਰਹੇ ਹਨ।
✅ ਸਾਡੀ ਅਪੀਲ ਹੈ ਕਿ ਸਹੀ ਹੱਕਦਾਰਾਂ ਦੀ ਪਹਿਚਾਣ ਕਰਕੇ ਹੀ ਮੱਦਦ ਪਹੁੰਚਾਈ ਜਾਵੇ ਤਾਂ ਜੋ ਲੋੜਵੰਦ ਪਰਿਵਾਰਾਂ ਦੀਆਂ ਮੁਸ਼ਕਲਾਂ ਘੱਟ ਹੋ ਸਕਣ।

📞 ਜਾਣਕਾਰੀ ਲਈ ਸੰਪਰਕ ਕਰੋ:
+91 98724 25535, +91 77400 17543, +91 99156 11423
📲 WhatsApp: 88729 80006

ਆਓ ਸਾਰੇ ਮਿਲ ਕੇ ਇਹ ਯਕੀਨੀ ਬਣਾਈਏ ਕਿ ਸਹਾਇਤਾ ਸੱਚੇ ਹੱਕਦਾਰਾਂ ਤੱਕ ਹੀ ਪਹੁੰਚੇ। 🙌 #ਯੂਥਪਾਵਰਗਰੁੱਪ #ਡੇਰਾਬਾਬਾਨਾਨਕ #ਹੜ੍ਹਪੀੜਤਸਹਾਇਤਾ #ਸੇਵਾਹੀਧਰਮਹੈ #ਲੋੜਵੰਦਾਂਲਈਸਹਾਇਤਾ
Ravi Singh-Khalsa Aid Majha Live Sarbat Da Bhala charitable trust Balwinder Singh Pakhoke Manukhta di sewa sab ton vaddi sewa society

05/09/2025

🌸 ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ 🌸

ਕੱਲ੍ਹ ਡੇਰਾ ਬਾਬਾ ਨਾਨਕ ਹਲਕੇ ਵਿੱਚ ਵੱਡੇ ਬਾਈ ਗੁਰਪ੍ਰੀਤ ਸਿੰਘ ਮਿੰਟੂ ਜੀ ਪਾਣੀ ਨਾਲ ਪ੍ਰਭਾਵਿਤ ਹੋਏ ਪਿੰਡਾਂ ਦਾ ਦੌਰਾ ਕਰਨ ਲਈ ਪਹੁੰਚੇ। ਉਹਨਾਂ ਨੇ ਆਪਣੇ ਪਿੰਡਾਂ ਦੇ ਮੁੜ ਵਸੇਬੇ ਲਈ ਜੋ ਯਤਨ ਕਰਨ ਦੀ ਗੱਲ ਕੀਤੀ, ਉਹ ਸਾਡੀ ਸੰਗਤ ਲਈ ਵੱਡਾ ਹੌਸਲਾ ਹੈ।

🙏 ਅਸੀਂ ਯੂਥ ਪਾਵਰ ਗਰੁੱਪ ਡੇਰਾ ਬਾਬਾ ਨਾਨਕ ਵੱਲੋਂ ਉਹਨਾਂ ਦਾ ਤਹਿ-ਦਿਲੋਂ ਧੰਨਵਾਦ ਕਰਦੇ ਹਾਂ।
ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਸਾਡੀ ਟੀਮ ਉੱਤੇ ਵਿਸ਼ਵਾਸ ਕੀਤਾ ਅਤੇ ਸਾਨੂੰ ਸੇਵਾ ਦਾ ਮੌਕਾ ਦਿੱਤਾ।

🤝 ਅਸੀਂ ਜਿੰਨਾ ਜੋਗੇ ਹੋਏ, ਉਹਨਾਂ ਦੇ ਨਾਲ ਖੜ੍ਹੇ ਰਹਾਂਗੇ।
🌱 ਵਾਹਿਗੁਰੂ ਕਿਰਪਾ ਕਰੇ ਸਾਡਾ ਇਲਾਕਾ ਜਲਦੀ ਮੁੜ ਹਰਿਆ-ਭਰਿਆ ਹੋਵੇ।
🌸 ਵਾਹਿਗੁਰੂ ਸਾਰੀਆਂ ਸੰਸਥਾਵਾਂ ਨੂੰ ਚੜ੍ਹਦੀ ਕਲਾ ਬਖਸੇ










04/09/2025

ਸਾਡੀ ਟੀਮ ਦੀ ਹਮੇਸ਼ਾਂ ਕੋਸ਼ਿਸ਼ ਰਹੀ ਹੈ ਕਿ ਜੋ ਵੀ ਸੇਵਾ ਕੀਤੀ ਜਾਵੇ, ਉਹ ਪਾਰਦਰਸ਼ੀ ਤੇ ਸਾਫ਼ ਮਨੋਂ ਕੀਤੀ ਜਾਵੇ।

ਇਸ ਵਾਰ ਮਾਝੇ ਦੇ ਏਰੀਏ ਨੂੰ ਆਏ ਪਾਣੀ ਨੇ ਕਈ ਪਿੰਡਾਂ ਅਤੇ ਖੇਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਮੁਸ਼ਕਲ ਘੜੀ ਵਿੱਚ ਅੰਮ੍ਰਿਤਸਰ ਦੀ ਟੀਮ ਵੱਲੋਂ ਲਿਆਂਦੀ ਗਈ ਮੱਦਦ ਦਾ ਵੇਰਵਾ ਸਾਂਝਾ ਕਰ ਰਹੇ ਹਾਂ।

🙏 ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਸਾਰੇ ਵੀਰਾਂ ਦਾ, ਜਿਨ੍ਹਾਂ ਨੇ ਇਸ ਸੇਵਾ ਵਿੱਚ ਯੋਗਦਾਨ ਪਾਇਆ।

ਜੇ ਕੋਈ ਵੀਰ ਭਾਈ ਸੇਵਾ ਵਿੱਚ ਸ਼ਾਮਲ ਹੋਣਾ ਚਾਹੇ, ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ:

📞 Call: +91 98724 25535, +91 77400 17543, +91 99156 11423
💬 WhatsApp: +91 88729 80006

ਸੇਵਾ ਹੀ ਸਾਡੀ ਸੱਚੀ ਤਾਕਤ ਹੈ। 💪✨ #ਡੇਰਾਬਾਬਾਨਾਨਕ #ਬਾੜਰਾਹਤ #ਪੰਜਾਬਦੀਸੇਵਾ #ਪਾਰਦਰਸ਼ੀਸੇਵਾ #ਮਨੁੱਖਤਾਪਹਿਲਾਂ #ਬਾੜਪ੍ਰਭਾਵਿਤਪਰਿਵਾਰ

03/09/2025

ਯੂਥ ਪਾਵਰ ਗਰੁੱਪ ਡੇਰਾ ਬਾਬਾ ਨਾਨਕ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਮੇਹਰ ਕਰੇ
ਲੋੜਵੰਦਾਂ ਤੱਕ ਪਹੁੰਚਦਾ ਨਹੀ ਜਿਨਾਂ ਨੂੰ ਜ਼ਰੂਰਤ ਨਹੀ ਉਹ ਝੋਲੀਆਂ ਭਰ ਰਹੇ ਨੇ ਸੱਚ ਦੀ ਅਵਾਜ Ravi Singh-Khalsa Aid Balwinder Singh Pakhoke Sarbat Da Bhala charitable trust Majha Live

02/09/2025

ਹੜ ਪੀੜਤ ਪਰਿਵਾਰਾਂ ਲਈ ਅੰਮ੍ਰਿਤਸਰ ਤੋਂ ਨੋਜਵਾਨ ਲੈਕੇ ਪਹੁੰਚੇ ਰਾਹਤ ਸਮੱਗਰੀ ਯੂਥ ਪਾਵਰ ਗਰੁੱਪ ਡੇਰਾ ਬਾਬਾ ਨਾਨਕ ਦੀ ਟੀਮ ਦੇ ਸਹਿਯੋਗ ਨਾਲ ਲੋੜ ਵੰਦ ਪਰਿਵਾਰਾਂ ਤੱਕ ਪਹੁੰਚਾਇਆ ਗਿਆ ਪਰਿਵਾਰਾਂ ਤੱਕ ਖਾਣ ਪੀਣ ਦਾ ਸਮਾਨ ਵਾਹਿਗੁਰੂ ਸਾਰਿਆਂ ਵੀਰਾਂ ਨੂੰ ਚੱੜਦੀ ਕਲਾ ਵਿੱਚ ਰੱਖੇ NGO Call 9872425535 Call 9914851007 Watsapp 088729 80006 Youth power group DBN ਗੁਰਦਾਸਪੁਰੀਏ Ravi Singh-Khalsa Aid Sarbat Da Bhala charitable trust Balwinder Singh Pakhoke ਸੱਚ ਦੀ ਅਵਾਜ

Address

Dera Baba Nanak

Telephone

+918872980006

Website

Alerts

Be the first to know and let us send you an email when Youth power group DBN posts news and promotions. Your email address will not be used for any other purpose, and you can unsubscribe at any time.

Share