04/07/2023
#ਸੋਚ ਪੰਜਾਬੀ, ਲਿਖ ਪੰਜਾਬੀ, ਬੋਲ ਪੰਜਾਬੀ
#ਪੰਜਾਬੀ
English version can be read below the Punjabi version
https://www.youtube.com/live/O9utQclZMHQ?feature=share
(YouTube link for the program)
ਮਿਸ਼ਨ ਐਜੂਕੇਸ਼ਨ ਟ੍ਰਸ੍ਟ ਵੱਲੋਂ ਪਿੱਛਲੇ ਦੱਸ ਸਾਲਾਂ ਤੋਂ "ਸੋਚ ਪੰਜਾਬੀ, ਲਿਖ ਪੰਜਾਬੀ, ਬੋਲ ਪੰਜਾਬੀ" ਦੇ ਸਲੋਗਨ ਦੇ ਤਹਿਤ ਪੰਜਾਬੀ ਸਪੀਚ, ਅਖ਼ਰਕਾਰੀ, ਕਹਾਣੀ ਲੇਖਣ, ਕਾਵਿ ਪੜਚੋਲ, ਭਾਸ਼ਾ ਦੇ ਸਾਧਾਰਣ ਗਿਆਨ ਦੇ ਮੁਕਾਬਲੇ ਨਿਰੰਤਰ ਕਰਵਾਏ ਜਾ ਰਹੇ ਹਨ। ਇਸੇ ਕੜੀ ਵਿਚ ਬੀਤੇ ਦਿਨੀਂ "ਸੋਚ ਪੰਜਾਬੀ, ਲਿਖ ਪੰਜਾਬੀ, ਬੋਲ ਪੰਜਾਬੀ" ਦੇ ਨਾਅਰੇ ਨੂੰ ਮੁੱਖ ਰੱਖਦਿਆਂ "ਆਵਾਜ਼-ਏ-ਚਿੱਠੀ" ਮੁਕਾਬਲਾ ਕਰਵਾਇਆ ਗਿਆ ਜਿਸਦੇ ਤਹਿਤ ਹਿੱਸਾ ਲੈਣ ਵਾਲਿਆਂ ਨੂੰ ਸ੍ਰ. ਮਨੋਹਰ ਸਿੰਘ ਮਾਰਕੋ ਜੀ ਦੁਆਰਾ ਲਿੱਖਤ ਕਿਤਾਬ "ਚਿੱਠੀਆਂ ਲਿਖ ਸਤਿਗੁਰ ਵੱਲ ਪਾਈਆਂ" ਤੋਂ ਸੇਧ ਲੈਂਦੇ ਹੋਏ, ਇਸੇ ਸ਼ੈਲੀ ਵਿਚ ਆਪਣੀ ਭਾਵਨਾਵਾਂ ਦਾ ਪ੍ਰਗਟਾਵਾ ਕਰਨਾ ਸੀ। ਜਿਕਰਯੋਗ ਹੈ ਕਿ ਮਨੋਹਰ ਸਿੰਘ ਮਾਰਕੋ ਜੀ ਨੇ ਇਹ ਚਿੱਠੀਆਂ ਇਕ ਵਿਲੱਖਣ ਅਤੇ ਵਿਅੰਗਾਤਮਕ ਸ਼ੈਲੀ ਵਿਚ ਲਿਖੀਆਂ ਸਨ ਜਿਨ੍ਹਾਂ ਦਾ ਅਸਲ ਮਕਸਦ ਸੰਗਤਾਂ ਨੂੰ ਜਾਗਰੂਕ ਕਰਨਾ ਸੀ।
ਇਸ ਮੁਕਾਬਲੇ ਦਾ ਅਸਲ ਮੰਤਵ ਹਰ ਇਕ ਨੂੰ ਕੌਮ ਦਾ ਨੁਮਾਇੰਦਾ ਬਣ ਕੇ ਆਪਣੀ ਗੱਲ ਪੰਜਾਬੀ ਭਾਸ਼ਾ ਵਿਚ ਲਿਖਣ ਲਈ ਪ੍ਰੇਰਿਤ ਕਰਨਾ। ਇਸ ਪ੍ਰੋਗਰਾਮ ਵਿਚ ਦਿੱਲੀ, ਪੰਜਾਬ, ਉਤਰਾਖੰਡ ਆਦਿ ਵੱਖ ਵੱਖ ਸੂਬਿਆਂ ਤੋਂ ਸੌ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਜਿਆਦਾਤਰ ਪ੍ਰਤੀਯੋਗੀ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਸਨ। ਕੁਝ ਚਿੱਠੀਆਂ ਵਿਚ ਬਹੁਤ ਵਧੀਆ ਵਿਚਾਰ ਪ੍ਰਗਟਾਏ ਗਏ ਅਤੇ ਨਾਲ ਹੀ ਕੁਝ ਸੁਝਾਅ ਵੀ ਦਿੱਤੇ ਗਏ।
2 ਜੁਲਾਈ 2023 ਨੂੰ ਇਸ ਮੁਕਾਬਲੇ ਦੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲਿਆਂ ਨੂੰ ਗੁਰੂ ਤੇਗ ਬਹਾਦਰ ਇੰਜੀਨੀਅਰਿੰਗ ਇੰਸਟੀਟਿਊਟ, ਰਾਜੌਰੀ ਗਾਰਡਨ, ਨਵੀਂ ਦਿੱਲੀ ਦੇ ਆਡੀਟੋਰੀਅਮ ਵਿਚ ਰੱਖੇ ਗਏ ਇਕ ਸਮਾਗਮ ਵਿਚ ਸਨਮਾਨਿਤ ਕੀਤਾ ਗਿਆ। ਪਹਿਲਾ ਸਥਾਨ ਹਾਸਿਲ ਕਰਨ ਵਾਲੀ ਮੋਰਿੰਡਾ (ਪੰਜਾਬ) ਤੋਂ ਬੀ.ਕਾਮ. (ਤੀਜੇ ਸਾਲ ) ਦੀ ਵਿਦਿਆਰਥਣ ਚੰਨਪ੍ਰੀਤ ਕੌਰ ਨੂੰ 5100 ਰੁਪਏ, ਦੂਜੇ ਸਥਾਨ ਲਈ ਬੀਬੀ ਗੁਰਮੀਤ ਕੌਰ ਨੂੰ 2100 ਰੁਪਏ ਅਤੇ ਤੀਜੇ ਸਥਾਨ ਲਈ ਭਾਈ ਜੋਗਾ ਸਿੰਘ, ਈਸਟ ਪਟੇਲ ਨਗਰ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਸੁਹਾਨੀ ਰਾਏ ਨੂੰ 1100 ਰੁਪਏ ਨਕਦ ਇਨਾਮਾਂ ਅਤੇ ਮਨੋਹਰ ਸਿੰਘ ਮਾਰਕੋ ਟ੍ਰਾਫੀਆਂ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ। ਇਸ ਤੋਂ ਇਲਾਵਾ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਹੋਰ ਪ੍ਰਤੀਯੋਗੀਆਂ ਨੂੰ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿਚ ਜੇਤੂ ਵਿਦਿਆਰਥੀਆਂ ਨੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ। ਇਸ ਪ੍ਰੋਗਰਾਮ ਕੁਝ ਗੈਰ-ਸਿੱਖ ਅਤੇ ਗੈਰ-ਪੰਜਾਬੀ ਵਿਦਿਆਰਥੀ ਵੀ ਸ਼ਾਮਿਲ ਸਨ। ਤੀਜੇ ਸਥਾਨ ਲਈ ਚੁਣੀ ਗਈ ਸੁਹਾਨੀ ਰਾਏ ਦਿੱਲੀ ਵਿਚ ਰਹਿੰਦੀ ਹੈ ਅਤੇ ਇਸਦੇ ਮਾਤਾ ਪਿਤਾ ਦਾ ਬਿਹਾਰ ਪ੍ਰਦੇਸ਼ ਤੋਂ ਹਨ।
ਇਸ ਸਮਾਗਮ ਮਿਸ਼ਨ ਐਜੂਕੇਸ਼ਨ ਅਤੇ "ਰੰਗ ਕਰਤਾਰ ਦੇ" ਸੰਸਥਾਵਾਂ ਦੇ ਮੈਂਬਰਾਂ ਤੋਂ ਅਲਾਵਾ ਸ. ਰੁਪਿੰਦਰ ਸਿੰਘ ਮਾਰਕੋ, ਗਿਰੀਸ਼ ਜੁਨੇਜਾ ਜੀ ਡਿਪਲੋਮੈਟ, ਕੈਪਟਨ ਯਸ਼ਪਾਲ ਸਿੰਘ ਅਤੇ ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਿਚ ਪ੍ਰੋਫੈਸਰ ਰਹੇ ਡਾਕਟਰ ਭੂਪਿੰਦਰ ਪਾਲ ਸਿੰਘ ਨੇ ਵੀ ਇਸ ਸਮਾਗਮ ਵਿਚ ਸ਼ਿਰਕਤ ਕੀਤੀ।
ਸਰਦਾਰ ਅਮਰਜੀਤ ਸਿੰਘ ਪੱਪੂ, ਮੈਂਬਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਗੁਰੂ ਤੇਗ ਬਹਾਦਰ ਇੰਜੀਨੀਅਰਿੰਗ ਇੰਸਟੀਟਿਊਟ, ਰਾਜੌਰੀ ਗਾਰਡਨ, ਨਵੀਂ ਦਿੱਲੀ ਦੇ ਆਡੀਟੋਰੀਅਮ ਵਿਖੇ ਕੀਤਾ ਗਿਆ। ਇਸ ਮੁਕਾਬਲੇ ਲਈ ਜ਼ਰੂਰੀ ਇੰਤਜ਼ਾਮ ਲਈ ਰੰਗ ਕਰਤਾਰ ਦੇ ਸੰਸਥਾ ਦਾ ਵਿਸ਼ੇਸ਼ ਸਹਿਯੋਗ ਪ੍ਰਾਪਤ ਹੋਇਆ।
Dear friends and Punjabi enthusiasts,
We are thrilled to share with you the wonderful achievements of our recent competition organized as part of the "Think Punjabi, Speak Punjabi, Write Punjabi" campaign by Mission Education on 2nd July 2023. It has been an incredible journey, filled with learning, creativity, and the celebration of our rich Punjabi culture.
📖 To begin with, our talented students embarked on an enlightening journey by reading and analyzing the profound short tract "Chithian Likh Satgur Wal Paeeyan." authored by the renowned Punjabi writer Manohar Singh Marco in 1979. This timeless piece of literature served as an inspiration for our young minds.
📝 Following their exploration of the text, the students put pen to paper and crafted heartfelt letters. These letters beautifully showcased their thoughts, emotions, and the essence of their Punjabi heritage. Witnessing their passion and enthusiasm for writing Punjabi was truly inspiring!
🎙️ As part of the campaign "Think Punjabi, Speak Punjabi, Write Punjabi", Mission Education has been organizing speech, calligraphy, quiz contests during the last 10 years .
🎉 Throughout this campaign, we were fortunate to host various talks featuring renowned writers, poets, journalists, activists, and other influential personalities. Their presence and insights enriched our students' understanding of Punjabi literature, culture, and the importance of preserving our linguistic heritage.
🌟 We extend our heartfelt gratitude to all the participants, teachers, and mentors who made this campaign a resounding success. Your unwavering support and dedication to promoting Punjabi language and literature have been invaluable.
🙏 We would also like to express our gratitude to Rupinder Singh ji Marco, son of Late S.Manohar Singh Marco for his literary masterpiece, which played a pivotal role in igniting the passion for Punjabi language and writing among our students.
🌍 Let us continue our journey to celebrate Punjabi culture, foster a love for Punjabi language, and nurture the talents of our future generations. Together, we can ensure that our rich linguistic heritage thrives for years to come!
MMohinder SinghJJawahar SinghKKulwant SinghAAjeet Singh