07/10/2026
पंजाब यूनिवर्सिटी, चण्डीगढ़ में पिछले 3 साल से फ़िलिस्तीन में जारी नरसंहार के ख़िलाफ़ हुआ विरोध प्रदर्शन!
पीयू में गूँजे फ़िलिस्तीन की आज़ादी के नारे!
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਪਿਛਲੇ 3 ਸਾਲਾਂ ਤੋਂ ਫ਼ਲਸਤੀਨ ਵਿੱਚ ਜਾਰੀ ਨਸਲਕੁਸ਼ੀ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਦਾ ਆਯੋਜਨ!
ਪੀਯੂ ਵਿੱਚ ਗੂੰਜੇ ਫ਼ਲਸਤੀਨ ਦੀ ਆਜ਼ਾਦੀ ਦੇ ਨਾਅਰੇ!
Protest Against the Ongoing Genocide in Palestine for the Last 3 Years at Panjab University, Chandigarh!
Slogans for the Freedom of Palestine Echo at PU!
For Punjabi and English scroll down...
7 अक्टूबर 2026 | फ़िलिस्तीन में इज़रायल के हालिया हमले के 3 साल पूरे होने के मौक़े पर पंजाब यूनिवर्सिटी चण्डीगढ़ में अलग-अलग छात्र संगठनों ने साझा विरोध प्रदर्शन का आयोजन किया। इस प्रदर्शन में दिशा छात्र संगठन, डायलेक्टिका स्टूडेंट्स एसोसिएशन, आइसा, पंजाब स्टूडेंट्स यूनियन (ललकार), स्टूडेंट्स फ़ॉर सोसाइटी, इण्डियन पीपल इन सॉलिडरिटी विद पैलेस्टाइन समेत आम छात्र शामिल हुए। विरोध प्रदर्शन के दौरान दिशा ने "लॉन्ग लीव पैलेस्टाइन" और अनमोल और हर्ष ने "मैं बाग़ी हूँ" गीत पेश किये। अर्पण ने ‘ग़ाज़ा के शरारती बच्चों के नाम’ कविता का पाठ किया। प्रदर्शन सभा को अजय, लक्ष्मी, इन्द्रजीत, रुचि, प्रतीक और ज़ाहिद ने सम्बोधित किया और वृषाली श्रुति ने संचालन किया।
प्रतिरोध सभा का संचालन करते हुए वृषाली ने कहा कि फ़िलिस्तीन का सवाल आज के समय का लिटमस पेपर है। भारत का कोई भी इन्साफ़पसन्द और आज़ादीपसन्द व्यक्ति फ़िलिस्तीन और इज़रायल के बीच पक्ष चुनते समय अपने देश की 200 सालों की औपनिवेशिक ग़ुलामी को भुला नहीं सकता। फ़िलिस्तीन में तक़रीबन नौ दशकों से जारी बर्बर क़त्लेआम को 2023 के हमले के बाद और तेज़ कर दिया गया। हालात यह है कि पिछले साल ट्रम्प नीत हुए समझौते के बाद भी हमले लगातार जारी हैं। 7 अक्टूबर 2023 से 24 सितम्बर 2026 तक 73,928 लोगों की मौत हो चुकी है जिनमें 21,000 से ज़्यादा बच्चे शामिल हैं। अपनी तमाम टैक्नोलॉजी और सैन्य शक्ति के बावजूद इज़राइल फ़िलिस्तीन के बच्चों तक से खौफ़ज़दा है। इसके सबसे ताज़ा उदाहरण हैं हाल ही में इज़रायल द्वारा पतंग और गुब्बारों पर लगाया गया प्रतिबन्ध।
प्रतिरोध सभा को सम्बोधित करने वाले तमाम साथियों ने पश्चिमी साम्राज्यवाद के साथ इज़राइल की सांठगाँठ को रेखांकित किया। इज़राइल कोई देश या राष्ट्र नहीं है बल्कि एक सतत जारी औपनिवेशिक सेटलर परियोजना है जिसे अलग-अलग समय में अलग-अलग साम्राज्यवादी देशों ने बढ़ावा दिया है।
फ़िलिस्तीन के समर्थन में बात करते हुए वक्ताओं ने कहा कि दुनिया के किसी भी कोने में होने वाला अन्याय हर जगह न्याय के संघर्ष के लिए ख़तरा होता है। इसलिए आज भारत में भी फ़िलिस्तीनी आवाम के समर्थन में सड़कों पर उतरने की ज़रूरत है। साथ ही भारत का फ़िलिस्तीन के प्रति रुख़ हमेशा आज की तरह नहीं रहा है। दुनिया के तमाम देशों में फ़िलिस्तीन के समर्थन में जनता ने सड़कों का रुख़ अख़्तियार किया है। इसके अलावा छात्रों ने संकल्प लिया कि दुनिया भर में इज़राइल के ख़िलाफ़ जारी बीडीएस आन्दोलन में वे बढ़-चढ़ कर भागीदारी करेंगे और इज़रायली कम्पनियों और इनके साथ रिश्ता रखने वाली कम्पनियों के उत्पादों का भी बहिष्कार करेंगे। इज़रायल के साथ तमाम अकादमिक, व्यापारिक और सांस्कृतिक सम्बन्धों को तोड़ने के लिए सरकार पर दबाव बनाने की मुहिम का भी हिस्सा बनेंगे। कुल मिलाकर आज का प्रदर्शन सफल रहा और अपने नैतिक दायित्व और कर्तव्य के तौर पर फिलिस्तीनी जनता के मुक्ति संघर्ष का समर्थन करते हुए हमलावर इज़रायली ज़ायनवाद और साम्राज्यवाद का विरोध किया गया।
7 ਅਕਤੂਬਰ 2026 | ਫ਼ਲਸਤੀਨ ਵਿੱਚ ਇਜ਼ਰਾਈਲ ਦੇ ਹਾਲੀਆ ਹਮਲੇ ਨੂੰ 3 ਸਾਲ ਪੂਰੇ ਹੋਣ ਦੇ ਮੌਕੇ ’ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਸਾਂਝੇ ਰੋਸ ਪ੍ਰਦਰਸ਼ਨ ਦਾ ਆਯੋਜਨ ਕੀਤਾ। ਇਸ ਪ੍ਰਦਰਸ਼ਨ ਵਿੱਚ ਦਿਸ਼ਾ ਵਿਦਿਆਰਥੀ ਸੰਗਠਨ, ਡਾਇਲੈਕਟਿਕਾ ਸਟੂਡੈਂਟਸ ਐਸੋਸੀਏਸ਼ਨ, ਆਇਸਾ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਸਟੂਡੈਂਟਸ ਫ਼ਾਰ ਸੋਸਾਇਟੀ, ਇੰਡੀਅਨ ਪੀਪਲ ਇਨ ਸੌਲਿਡੈਰਿਟੀ ਵਿਦ ਪੈਲੇਸਟਾਈਨ ਸਮੇਤ ਆਮ ਵਿਦਿਆਰਥੀ ਵੀ ਸ਼ਾਮਲ ਹੋਏ। ਰੋਸ ਪ੍ਰਦਰਸ਼ਨ ਦੌਰਾਨ ਦਿਸ਼ਾ ਵੱਲੋਂ “ਲੌਂਗ ਲਿਵ ਪੈਲੇਸਟਾਈਨ” ਅਤੇ ਅਨਮੋਲ ਤੇ ਹਰਸ਼ ਵੱਲੋਂ “ਮੈਂ ਬਾਗ਼ੀ ਹਾਂ” ਗੀਤ ਪੇਸ਼ ਕੀਤੇ ਗਏ। ਅਰਪਣ ਨੇ ‘ਗਾਜ਼ਾ ਦੇ ਸ਼ਰਾਰਤੀ ਬੱਚਿਆਂ ਦੇ ਨਾਮ’ ਕਵਿਤਾ ਦਾ ਪਾਠ ਕੀਤਾ। ਪ੍ਰਦਰਸ਼ਨ ਸਭਾ ਨੂੰ ਅਜੈ, ਲਕਸ਼ਮੀ, ਇੰਦਰਜੀਤ, ਰੁਚੀ, ਪ੍ਰਤੀਕ ਅਤੇ ਜ਼ਾਹਿਦ ਨੇ ਸੰਬੋਧਨ ਕੀਤਾ ਅਤੇ ਵ੍ਰਿਸ਼ਾਲੀ ਸ਼੍ਰੁਤੀ ਨੇ ਮੰਚ ਸੰਚਾਲਨ ਕੀਤਾ।
ਰੋਸ ਸਭਾ ਦਾ ਸੰਚਾਲਨ ਕਰਦਿਆਂ ਵ੍ਰਿਸ਼ਾਲੀ ਨੇ ਕਿਹਾ ਕਿ ਫ਼ਲਸਤੀਨ ਦਾ ਸਵਾਲ ਅੱਜ ਦੇ ਸਮੇਂ ਦੀ ਲਿਟਮਸ ਪੇਪਰ ਹੈ। ਭਾਰਤ ਦਾ ਕੋਈ ਵੀ ਇਨਸਾਫ਼ਪਸੰਦ ਅਤੇ ਆਜ਼ਾਦੀਪਸੰਦ ਵਿਅਕਤੀ ਫ਼ਲਸਤੀਨ ਅਤੇ ਇਜ਼ਰਾਈਲ ਵਿਚਕਾਰ ਪੱਖ ਚੁਣਦੇ ਸਮੇਂ ਆਪਣੇ ਦੇਸ਼ ਦੀ 200 ਸਾਲਾਂ ਦੀ ਬਸਤੀਵਾਦੀ ਗੁਲਾਮੀ ਨੂੰ ਭੁੱਲ ਨਹੀਂ ਸਕਦਾ। ਫ਼ਲਸਤੀਨ ਵਿੱਚ ਤਕਰੀਬਨ ਨੌਂ ਦਹਾਕਿਆਂ ਤੋਂ ਜਾਰੀ ਬਰਬਰ ਕਤਲੇਆਮ ਨੂੰ 2023 ਦੇ ਹਮਲੇ ਤੋਂ ਬਾਅਦ ਹੋਰ ਤੇਜ਼ ਕਰ ਦਿੱਤਾ ਗਿਆ। ਹਾਲਾਤ ਇਹ ਹਨ ਕਿ ਪਿਛਲੇ ਸਾਲ ਟਰੰਪ ਦੀ ਅਗਵਾਈ ਵਿੱਚ ਹੋਏ ਸਮਝੌਤੇ ਤੋਂ ਬਾਅਦ ਵੀ ਹਮਲੇ ਲਗਾਤਾਰ ਜਾਰੀ ਹਨ। 7 ਅਕਤੂਬਰ 2023 ਤੋਂ 24 ਸਤੰਬਰ 2026 ਤੱਕ 73,928 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ 21,000 ਤੋਂ ਵੱਧ ਬੱਚੇ ਸ਼ਾਮਲ ਹਨ। ਆਪਣੀ ਸਾਰੀ ਤਕਨਾਲੋਜੀ ਅਤੇ ਫੌਜੀ ਤਾਕਤ ਦੇ ਬਾਵਜੂਦ ਇਜ਼ਰਾਈਲ ਫ਼ਲਸਤੀਨ ਦੇ ਬੱਚਿਆਂ ਤੱਕ ਤੋਂ ਖ਼ੌਫ਼ਜ਼ਦਾ ਹੈ। ਇਸ ਦੀ ਸਭ ਤੋਂ ਤਾਜ਼ਾ ਉਦਾਹਰਣ ਹਾਲ ਹੀ ਵਿੱਚ ਇਜ਼ਰਾਈਲ ਵੱਲੋਂ ਪਤੰਗਾਂ ਅਤੇ ਗੁਬਾਰਿਆਂ ’ਤੇ ਲਗਾਈ ਗਈ ਪਾਬੰਦੀ ਹੈ।
ਰੋਸ ਸਭਾ ਨੂੰ ਸੰਬੋਧਨ ਕਰਨ ਵਾਲੇ ਸਾਰੇ ਸਾਥੀਆਂ ਨੇ ਪੱਛਮੀ ਸਾਮਰਾਜਵਾਦ ਨਾਲ ਇਜ਼ਰਾਈਲ ਦੀ ਸਾਂਠ-ਗਾਂਠ ਨੂੰ ਰੇਖਾਂਕਿਤ ਕੀਤਾ। ਇਜ਼ਰਾਈਲ ਕੋਈ ਦੇਸ਼ ਜਾਂ ਰਾਸ਼ਟਰ ਨਹੀਂ, ਸਗੋਂ ਇੱਕ ਲਗਾਤਾਰ ਜਾਰੀ ਬਸਤੀਵਾਦੀ ਸੈਟਲਰ ਪ੍ਰੋਜੈਕਟ ਹੈ, ਜਿਸ ਨੂੰ ਵੱਖ-ਵੱਖ ਸਮਿਆਂ ਵਿੱਚ ਵੱਖ-ਵੱਖ ਸਾਮਰਾਜਵਾਦੀ ਦੇਸ਼ਾਂ ਵੱਲੋਂ ਉਤਸ਼ਾਹਿਤ ਕੀਤਾ ਗਿਆ ਹੈ।
ਫ਼ਲਸਤੀਨ ਦੇ ਸਮਰਥਨ ਵਿੱਚ ਗੱਲ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੋਣ ਵਾਲਾ ਅਨਿਆਂ ਹਰ ਥਾਂ ਨਿਆਂ ਲਈ ਚੱਲ ਰਹੇ ਸੰਘਰਸ਼ ਲਈ ਖ਼ਤਰਾ ਹੁੰਦਾ ਹੈ। ਇਸ ਲਈ ਅੱਜ ਭਾਰਤ ਵਿੱਚ ਵੀ ਫ਼ਲਸਤੀਨੀ ਲੋਕਾਂ ਦੇ ਸਮਰਥਨ ਵਿੱਚ ਸੜਕਾਂ ’ਤੇ ਉਤਰਨ ਦੀ ਲੋੜ ਹੈ। ਨਾਲ ਹੀ, ਭਾਰਤ ਦਾ ਫ਼ਲਸਤੀਨ ਪ੍ਰਤੀ ਰੁਖ਼ ਹਮੇਸ਼ਾ ਅੱਜ ਵਰਗਾ ਨਹੀਂ ਰਿਹਾ ਹੈ। ਦੁਨੀਆ ਦੇ ਤਮਾਮ ਦੇਸ਼ਾਂ ਵਿੱਚ ਫ਼ਲਸਤੀਨ ਦੇ ਸਮਰਥਨ ਵਿੱਚ ਲੋਕਾਂ ਨੇ ਸੜਕਾਂ ਦਾ ਰੁਖ਼ ਕੀਤਾ ਹੈ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸੰਕਲਪ ਲਿਆ ਕਿ ਦੁਨੀਆ ਭਰ ਵਿੱਚ ਇਜ਼ਰਾਈਲ ਦੇ ਖ਼ਿਲਾਫ਼ ਜਾਰੀ ਬੀਡੀਐੱਸ ਅੰਦੋਲਨ ਵਿੱਚ ਉਹ ਵੱਧ-ਚੜ੍ਹ ਕੇ ਹਿੱਸਾ ਲੈਣਗੇ ਅਤੇ ਇਜ਼ਰਾਈਲੀ ਕੰਪਨੀਆਂ ਅਤੇ ਇਨ੍ਹਾਂ ਨਾਲ ਸਬੰਧ ਰੱਖਣ ਵਾਲੀਆਂ ਕੰਪਨੀਆਂ ਦੇ ਉਤਪਾਦਾਂ ਦਾ ਵੀ ਬਾਈਕਾਟ ਕਰਨਗੇ। ਇਜ਼ਰਾਈਲ ਨਾਲ ਸਾਰੇ ਅਕਾਦਮਿਕ, ਵਪਾਰਕ ਅਤੇ ਸੱਭਿਆਚਾਰਕ ਸਬੰਧ ਤੋੜਨ ਲਈ ਸਰਕਾਰ ’ਤੇ ਦਬਾਅ ਬਣਾਉਣ ਦੀ ਮੁਹਿੰਮ ਦਾ ਵੀ ਹਿੱਸਾ ਬਣਨਗੇ।
ਕੁੱਲ ਮਿਲਾ ਕੇ ਅੱਜ ਦਾ ਪ੍ਰਦਰਸ਼ਨ ਸਫ਼ਲ ਰਿਹਾ ਅਤੇ ਆਪਣੇ ਨੈਤਿਕ ਫ਼ਰਜ਼ ਅਤੇ ਜ਼ਿੰਮੇਵਾਰੀ ਵਜੋਂ ਫ਼ਲਸਤੀਨੀ ਲੋਕਾਂ ਦੇ ਮੁਕਤੀ ਸੰਘਰਸ਼ ਦਾ ਸਮਰਥਨ ਕਰਦਿਆਂ ਹਮਲਾਵਰ ਇਜ਼ਰਾਈਲੀ ਜ਼ਾਇਨਵਾਦ ਅਤੇ ਸਾਮਰਾਜਵਾਦ ਦਾ ਵਿਰੋਧ ਕੀਤਾ ਗਿਆ।
7 October 2026 | On the occasion of three years since Israel’s recent attacks on Palestine, various student organizations jointly organised a protest at Panjab University, Chandigarh. The protest was attended by the Disha Students’ Organisation, Dialectica Students’ Association, AISA, Punjab Students Union (Lalkar), Students for Society, Indian People in Solidarity with Palestine, along with students at large. During the protest, Disha presented “Long Live Palestine”, while Anmol and Harsh performed the song “Main Baaghi Hoon”. Arpan recited the poem ‘To the Mischievous Children of Gaza’. The protest meeting was addressed by Ajay, Lakshmi, Inderjeet, Ruchi, Prateek and Zahid, and Vrishali Shruti conducted the proceedings.
While conducting the protest demonstration, Vrishali said that the question of Palestine is the litmus test of our times. No person in India who stands for justice and freedom can forget the 200 years of colonial subjugation of their own country while picking a side between Palestine and Israel. The brutal massacre that has continued in Palestine for nearly nine decades was intensified further after the 2023 attacks. The situation is such that the attacks have continued even after the agreement brokered under Trump last year. From 7 October 2023 to 24 September 2026, 73,928 people have been killed, including more than 21,000 children. Despite all its technological advancements and military power, Israel is even fearful of the children of Palestine. The most recent example of this is the ban recently imposed by Israel on kites and balloons.
All the comrades who addressed the protest meeting highlighted Israel’s collusion with Western imperialism. Israel is not a country or nation but an ongoing colonial settler project that has been promoted by different imperialist countries at different points in time.
Speaking in support of Palestine, the adresse said that injustice anywhere in the world poses a threat to the struggle for justice everywhere. Therefore, there is a need even today in India to take to the streets in support of the Palestinian people. At the same time, India’s position towards Palestine has not always been what it is today. In countries across the world, people have taken to the streets in support of Palestine.
In addition, the students resolved that they would actively participate in the BDS movement against Israel continuing across the world and would also boycott products of Israeli companies and companies that maintain ties with them. They would also become part of the campaign to pressure the government to sever all academic, commercial and cultural ties with Israel.
Overall, today’s protest was successful. In support of the Palestinian people’s struggle for liberation, as a moral responsibility and duty, the protest opposed the aggressive Israeli Zionism and imperialism.