19/08/2026
ਕਈਆਂ ਦਾ ਬੀਪੀ ਉਦੋਂ ਘੱਟ ਹੁੰਦਾ ਹੈ ਜਦੋਂ ਜੱਟ ਫੈਡਰੇਸ਼ਨ ਦਾ ਇੱਕਠ ਹੁੰਦਾ ਹੈ,
16 ਅਗਸਤ 2026 ਨੂੰ ਸੰਤ ਤੇਜਾ ਸਿੰਘ ਹਾਲ ਫਿਜ਼ੀਕਲ ਕਾਲਜ਼ ਮਸਤੂਆਣਾ ਵਿਖੇ ਹੋਈ ਮੀਟਿੰਗ ਚ ਪਹੁੰਚੇ ਸਾਰੇ ਜੱਟ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੇ ਜੋਸ਼ ਅਤੇ ਉਤਸ਼ਾਹ ਨਾਲ ਸਾਡਾ ਸਾਥ ਦਿੱਤਾ ਅਤੇ ਇਸ ਮੀਟਿੰਗ ਨੂੰ ਭਰਵਾਂ ਹੁੰਗਾਰਾ ਦੇ ਕੇ ਸਫਲ ਬਣਾਇਆ, ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਮੀਟਿੰਗ ਚ ਪਹੁੰਚੇ ਸਾਰੇ ਭੈਣ ਭਰਾਵਾਂ ਅਤੇ ਮੀਟਿੰਗ ਦਾ ਪ੍ਰਬੰਧ ਕਰਨ ਵਾਲੀ ਸੰਗਰੂਰ ਜ਼ਿਲ੍ਹੇ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ। ਇਸ ਮੀਟਿੰਗ ਨਾਲ ਜਿੱਥੇ ਬੁਲਾਰਿਆਂ ਨੇ ਆਪਣੇ ਜੱਟ ਇਤਿਹਾਸ ਅਤੇ ਜੱਟਾਂ ਦੇ ਮੁੱਦਿਆਂ ਤੋਂ ਸਾਰਿਆਂ ਨੂੰ ਜਾਣੂ ਕਰਾਇਆ, ਉਥੇ ਸਵਾਲ ਜਵਾਬ ਸੈਸਨ ਚ ਮੀਟਿੰਗ ਚ ਪਹੁੰਚੇ ਭੈਣ ਭਰਾਵਾਂ ਵੱਲੋਂ ਪੁੱਛੇ ਗਏ ਸਵਾਲਾਂ ਤੋਂ ਇਹ ਸਾਫ ਪਤਾ ਲੱਗ ਰਿਹਾ ਸੀ ਕੇ ਹੁਣ ਆਪਣੇ ਜੱਟ ਭਾਈਚਾਰੇ ਦੇ ਨੋਜਵਾਨਾਂ ਚ ਵੀ ਜਾਗਰੂਕਤਾ ਆਈ ਹੈ, ਹੁਣ ਜੱਟਾਂ ਵਿਰੋਧੀਆ ਦੀ ਕੋਈ ਵੀ ਚਾਲ ਸਫਲ ਨਹੀਂ ਹੋਣ ਦੇਵਾਂਗੇ ਅਤੇ ਆਪਣੇ ਜੱਟ ਕਬੀਲੇ ਨਸਲ ਦੀ ਗੱਲ ਹੋਰ ਵੀ ਜ਼ੋਰਸ਼ੋਰ ਨਾਲ ਕਰਾਂਗੇ, ਜਿਹੜਾ ਕੋਈ ਗਿਆਨ ਵੰਡਣ ਆਵੇ ਉਸਨੂੰ ਕਹੋ ਕੇ ਪਹਿਲਾਂ ਆਪਣੇ ਜਾਤੀ ਸਰਟੀਫਿਕੇਟ ਪਾੜੋ ਫਿਰ ਜੱਟਾ ਬਾਰੇ ਕੋਈ ਗਿਆਨ ਦਿਉ, ਮੀਟਿੰਗ ਚ ਪਹੁੰਚੇ ਭੈਣ ਭਰਾਵਾਂ ਦੇ ਨਾਲ ਨਾਲ ਅਸੀਂ ਪੂਰੀ ਦੁਨੀਆ ਚ ਰਹਿੰਦੇ ਆਪਣੇ ਜੱਟ ਭੈਣ ਭਰਾਵਾਂ ਨੂੰ ਅਪੀਲ ਕਰਦੇ ਹਾਂ ਕੇ ਉਹ United Jatt Federation ਨਾਲ ਜੁੜਨ ਅਤੇ ਦੂਜਿਆਂ ਦੀ ਮੱਦਦ ਤੋਂ ਪਹਿਲਾਂ ਆਪਣੇ ਭਾਈਚਾਰੇ ਦੇ ਗਰੀਬ ਅਤੇ ਬੇਜ਼ਮੀਨੇ ਜੱਟ ਪਰਿਵਾਰਾਂ ਅਤੇ ਵਿਦਿਆਰਥੀਆਂ ਦੀ ਬਾਂਹ ਫੜ੍ਹਨ,, ਯੁਨਾਈਟਡ ਜੱਟ ਫੈਡਰੇਸ਼ਨ ਆਪਣੇ ਜੱਟ ਭਾਈਚਾਰੇ ਨੂੰ ਅਪੀਲ ਕਰਦੀ ਹੈ ਕੇ ਆਪਣੇ ਆਪਣੇ ਪਿੰਡ ,ਬਲਾਕ ਅਤੇ ਜਿਲ੍ਹਾ ਪੱਧਰ ਤੇ ਕਮੇਟੀਆਂ ਬਣਾਉ ਜਾਂ ਨਿੱਜੀ ਤੌਰ ਤੇ ਜਥੇਬੰਦੀ ਨਾਲ ਜੁੜੋ, ਯੁਨਾਈਟਡ ਜੱਟ ਫੈਡਰੇਸ਼ਨ ਆਪਣੇ ਜੱਟ ਕਬੀਲੇ ਨਸਲ ਦੇ ਹਰ ਮਸਲੇ ਚ ਉਨ੍ਹਾਂ ਨਾਲ ਖੜ੍ਹੀ ਹੈ ਭਾਵੇਂ ਉਹ ਕੋਈ ਘਰੇਲੂ ਝਗੜਾ ਹੋਵੇ ਜਾ ਅਦਾਲਤੀ ਕਾਰਵਾਈ ਹੋਵੇ, ਅਸੀ ਹਰ ਮਸਲੇ ਨੂੰ ਸੁਲਝਾਉਣ ਚ ਥੋਡੀ ਮੱਦਦ ਕਰਾਂਗੇ,
ਜੱਟਾਂ ਦੀ ਗੱਲ ਆਪਣੇ ਹੱਕਾਂ ਦੀ ਗੱਲ
ਜੱਟ ਏਕਤਾ ਜਿੰਦਾਬਾਦ
ਸੁਖਵਿੰਦਰ ਸਿੰਘ ਮੁਹਾਰ
ਕੌਮੀ ਪ੍ਰਧਾਨ ਯੁਨਾਈਟਡ ਜੱਟ ਫੈਡਰੇਸ਼ਨ