03/06/2026
ਜਦ ਗੁਰੂ ਰਾਮਦਾਸ ਲੰਗਰ ਵਾਲੇ ਪਾਸੇ ਤੋਂ ਦਰਬਾਰ ਸਾਹਿਬ ਵੱਲ ਨੂੰ ਟੈਂਕ ਅੰਦਰ ਜਾਣ ਲੱਗੇ ਤਾਂ ਲੰਗਰ ਹਾਲ ਵਾਲੇ ਮੋਰਚੇ ਤੋੰ ਸਿੰਘਾਂ ਨੇ ਭਾਰਤੀ ਫੌਜ ਦੇ ਟੈਂਕਾਂ ਤੇ ਗੋਲੀ-ਬਾਰੀ ਕੀਤੀ ਗਈ। ਪਰ ਇਸ ਮੋਰਚੇ’ਚ ਟੈਂਕ ਭੰਨਣ ਵਾਲਾ ਕੋਈ ਹਥਿਆਰ ਨਹੀਂ ਸੀ। ਮੋਰਚੇ’ਚ ਸਿੰਘ ਲਾਚਾਰ ਜਾਪਣ ਲੱਗੇ ਕਿ ਟੈਂਕਾਂ ਦਾ ਅਸਾਲਟਾਂ ਨਾਲ ਕਿਵੇਂ ਮੁਕਾਬਲਾ ਕੀਤਾ ਜਾਵੇ।
ਤਾਂ ਉਦੋਂ ਇੱਕ ਗੁੰਮਨਾਮ ਨਿਹੰਗ ਸਿੰਘ ਜਿਸ ਵਾਰੇ ਕੋਈ ਜਾਣਕਾਰੀ ਨਹੀੰ ਕਿ ਉਹ ਕਿਹੜੀ ਜੱਥੇਬੰਦੀ ਨਾਲ ਸਬੰਧਤ ਸੀ। ਉਹ ਗੁਰੂ ਰਾਮ ਦਾਸ ਮਹਾਰਾਜ ਦੇ ਘਰ ਅੰਦਰ ਦਾਖਲ ਹੁੰਦੇ ਭਾਰਤੀ ਫੌਜ ਦੇ ਟੈਂਕਾਂ ਨੂੰ ਨਾ ਸਹਾਰ ਸਕਿਆ। ਉਹ ਇੱਕਲਾ ਹੀ ਜੈਕਾਰੇ ਗਜਾਉਂਦਾ ਹੱਥ’ਚ “ਬਰਛਾ” ਲੈ ਕੇ ਟੈਂਕਾਂ ਤੇ ਟੁੱਟ ਪਿਆ। ਸ਼ਾਇਦ ਉਹ ਬਰਸ਼ੇ ਨਾਲ ਟੈਂਕ ਚਾਲਕ ਨੂੰ ਮਾਰਨਾ ਚਾਹੁੰਦਾ ਹੋਵੇ। ਪਰ ਟੈਂਕ ਉੱਤੇ ਚੜਨ ਤੋੰ ਪਹਿਲਾਂ ਹੀ ਫੌਜੀਆਂ ਨੇ ਬਰਸ਼ਟ ਮਾਰ ਕੇ ਉਸ ਨੂੰ ਸ਼ਹੀਦ ਕਰ ਦਿੱਤਾ। ਧੰਨ ਨੇ ਗੁਰੂ ਕੇ ਖਾਲਸੇ ਦੇ ਹੌਸਲੇ ਜਿਹੜੇ ਟੈਂਕਾਂ ਦਾ ਮੁਕਾਬਲਾ ਬਰਛਿਆਂ ਨਾਲ ਵੀ ਕਰ ਲੈਂਦੇ ਹਨ।
ਹਰ ਇੱਕ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ