Taraksheel Society Leicester

Taraksheel Society Leicester Fighting Superstitions, Promoting Reasoning.

Wild Horse Effect in Psychologyਕਿਸੇ ਮਨੁੱਖ ਦਾ ਉਸਦੀ ਆਪਣੀ ਜ਼ਿੰਦਗੀ ਜਾਂ ਉਸ ਨਾਲ ਜੁੜੇ ਲੋਕਾਂ ਦੀ ਜ਼ਿੰਦਗੀ ਵਿੱਚ ਘੱਟਣ ਵਾਲੀਆਂ ਘਟਨਾਵਾਂ ਪ...
14/05/2026

Wild Horse Effect in Psychology
ਕਿਸੇ ਮਨੁੱਖ ਦਾ ਉਸਦੀ ਆਪਣੀ ਜ਼ਿੰਦਗੀ ਜਾਂ ਉਸ ਨਾਲ ਜੁੜੇ ਲੋਕਾਂ ਦੀ ਜ਼ਿੰਦਗੀ ਵਿੱਚ ਘੱਟਣ ਵਾਲੀਆਂ ਘਟਨਾਵਾਂ ਪ੍ਰਤੀ ਉਸਦੀਆਂ ਭਾਵਨਾਤਮਿਕ ਪ੍ਰਤੀਕਿਰਿਆਵਾਂ ਦਾ ਉਸਦੀ ਮਾਨਸਿਕ ਸਿਹਤ ਦੇ ਵਿਗਾੜਾਂ ਤੇ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ।
ਇਹਨਾਂ ਵਿੱਚੋਂ ਇਕ ਪ੍ਰਤੀਕਿਰਿਆ ਹੈ ਜਿਸ ਨੂੰ ਮਨੋਵਿਗਿਆਨੀ ਜੰਗਲੀ ਘੋੜਿਆਂ ਦੀ ਪ੍ਰਤੀਕਿਰਿਆ ਆਖਦੇ ਹਨ। ਮਨੋਵਿਗਿਆਨੀ ਦੱਸਦੇ ਹਨ ਕਿ ਜੰਗਲ ਵਿੱਚ ਰਹਿਣ ਵਾਲੇ ਘੋੜੇ ਕਿਸੇ ਗੱਲ ਤੋਂ ਡਰ ਜਾਂਦੇ ਹਨ। ਜਿਵੇਂ ਕਿ ਕਿਸੇ ਪੰਛੀ ਦਾ ਅਚਾਨਕ ਉਡਾਰੀ ਮਾਰਨਾ ਜਾਂ ਅਚਾਨਕ ਕਿਸੇ ਤਰ੍ਹਾਂ ਦੀ ਅਵਾਜ਼ ਦਾ ਸੁਣਾਈ ਦੇਣਾ। ਇਸ ਤੋਂ ਡਰ ਕੇ ਕੋਈ ਇਕ ਘੋੜਾ ਦੌੜਨਾ ਸ਼ੁਰੂ ਕਰਦਾ ਹੈ। ਫਿਰ ਦੂਸਰੇ ਘੋੜੇ ਉਸਨੂੰ ਵੇਖਕੇ ਉਸ ਮਗਰ ਦੌੜਨ ਲੱਗਦੇ ਹਨ। ਤੇ ਫਿਰ ਸਾਰੇ ਘੋੜੇ ਇਕ ਦੂਸਰੇ ਨੂੰ ਵੇਖ ਕੇ ਦੌੜਨ ਲੱਗਦੇ ਹਨ।
ਦੌੜ-ਦੌੜ ਕੇ ਹੰਭੇ ਘੋੜੇ ਰੁਕ ਜਾਂਦੇ ਹਨ। ਪਰ ਕਈ ਘੋੜੇ ਇਸ ਬੇਲੋੜੀ ਦੌੜ ਦੌਰਾਨ ਆਪਣੀ ਜਾਨ ਗੁਆ ਬੈਠਦੇ ਹਨ ਕਿਉਂਕਿ ਉਹਨਾਂ ਕੋਲ ਇਸ ਬੇਲੋੜੀ ਦੌੜ ਲਈ ਸਰੀਰਿਕ ਸਮਰੱਥਾ ਹੀ ਨਹੀਂ ਸੀ।
ਕਾਰਨ? ਘੋੜਿਆਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਜਾਨ ਨੂੰ ਬਹੁਤ ਵੱਡਾ ਖਤਰਾ ਹੈ ਅਤੇ ਖਤਰੇ ਤੋਂ ਬਚਣ ਲਈ ਉਹਨਾਂ ਨੂੰ ਦੌੜ ਕੇ ਆਪਣੀ ਜਾਨ ਬਚਾਉਣੀ ਚਾਹੀਦੀ ਹੈ। ਘੋੜਿਆਂ ਕੋਲ ਖਤਰੇ ਤੋਂ ਬਚਣ ਲਈ ਸਭ ਤੋਂ ਵਧੀਆ ਉਪਾਅ ਬਹੁਤ ਤੇਜੀ ਨਾਲ ਦੌੜ ਕੇ ਖਤਰੇ ਤੋਂ ਦੂਰ ਚਲੇ ਜਾਣਾ ਹੁੰਦਾ ਹੈ। ਪ੍ਰੰਤੂ ਖਤਰਾ ਜੋ ਉਹਨਾਂ ਮਹਿਸੂਸ ਕੀਤਾ ਸੀ ਉਹ ਜਾਨ ਲੇਵਾ ਹੈ ਹੀ ਨਹੀਂ ਸੀ। ਉਹਨਾਂ ਦੀ ਪ੍ਰਤੀਕਿਰਿਆ ਦਰੁਸਤ ਨਹੀਂ ਸੀ।
ਇਹੀ ਬਿਰਤੀ ਕੁੱਝ ਮਨੁੱਖਾਂ ਵਿੱਚ ਵੀ ਪਾਈ ਜਾਂਦੀ ਹੈ। ਉਹ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਇਤਨਾ ਵੱਡਾ ਸਮਝ ਲੈਂਦੇ ਹਨ ਕਿ ਨਿਰਾਸ਼ ਹੋ ਕੇ ਆਪਣੀ ਜ਼ਿੰਦਗੀ ਤੋਂ ਉਪਰਾਮ ਹੋ ਜਾਂਦੇ ਹਨ। ਜਾਂ ਤਾਂ ਉਹ ਮਾਨਸਿਕ ਰੋਗੀ ਹੋ ਜਾਂਦੇ ਹਨ ਜਾਂ ਕਈ ਵਾਰੀ ਆਪਣੀ ਜਾਨ ਵੀ ਗੁਆ ਬੈਠਦੇ ਹਨ।
ਸੋ ਸਾਨੂੰ ਆਪਣੀ ਜ਼ਿੰਦਗੀ ਦੀਆਂ ਮੁਸ਼ਕੱਲਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਵਧਾ ਕੇ ਨਹੀਂ ਵੇਖਣਾ ਚਾਹੀਦਾ ਤਾਂ ਕਿ ਇਹਨਾਂ ਜੰਗਲੀ ਘੋੜਿਆਂ ਵਾਂਗ ਅਸੀਂ ਆਪਣਾ ਨੁਕਸਾਨ ਨਾ ਕਰਵਾ ਲਈਏ।
ਇਹ ਹਫ਼ਤਾ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਹੋਣ ਦਾ ਹੈ। ਆਓ ਉਪਰਾਲੇ ਕਰੀਏ ਕਿ ਅਸੀਂ ਆਪਣੀ ਮਾਨਸਿਕ ਸਿਹਤ ਦਾ ਸਰੀਰਿਕ ਸਿਹਤ ਵਾਂਗ ਹੀ ਧਿਆਨ ਰੱਖੀਏ।

Address

Birmingham

Telephone

+447404872326

Website

Alerts

Be the first to know and let us send you an email when Taraksheel Society Leicester posts news and promotions. Your email address will not be used for any other purpose, and you can unsubscribe at any time.

Contact The Organisation

Send a message to Taraksheel Society Leicester:

Shortcuts

Share