05/18/2025
Waheguru ji ka Khalsa Waheguru ji ki Fateh 🙏🏻🙏🏻
Respected saad sangat ji, we just want to inform you all on Monday, May 19th, a Raggi Jatha, from India will be in Kitimat, they will be here after Rehraas sahib from 6pm to 8pm.
They have been to Prince Rupert and Terrace along with the northwest area. They will be doing Kirtan.
So, this is a good opportunity for our sangat to listen to gurbani from Raggi Jatha, as it is very hard to get them from big cities to a town like Kitimat.
We request to all of you to take some time out of your day to come to the Gurdwara sahib, from 6pm to 8pm to listen to Kirtan and then afterwards we will have langar Sewa.
Regards,
Committee, Kitimat Sikh Society
🙏🏻🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🏻
ਸਨਮਾਨ ਯੋਗ ਗੁਰੂ ਪਿਆਰੀ ਸਾਧ-ਸੰਗਤ ਜੀ, ਬੇਨਤੀ ਹੈ ਸੋਮਵਾਰ, ਮਈ ੧੯ ਨੂੰ ਇੱਕ ਕੀਰਤਨੀ ਜਥਾ ਜੋ ਕਿ ਇੰਡੀਅਾ ਤੋਂ ਆਇਆ ਹੈ, ਸਾਡੇ ਗੁਰਦੁਆਰਾ ਸਾਹਿਬ ਕਿਟੀਮੈਟ ਵਿਖੇ ਆ ਰਹੇ ਹਨ
ਰਹਿਰਾਸ ਸਾਹਿਬ ਤੋਂ ਉਪਰੋਕਤ ਸ਼ਬਦ ਕੀਰਤਨ ਰਾਹੀਂ ੬ਃ੦੦ ਵਜੇ ਤੋਂ ੮ ਵਜੇ ਤਕ ਸੰਗਤਾਂ ਨੂੰ ਨਿਹਾਲ ਕਰਨਗੇ ਉਪਰੰਤ ਗੁਰੂ ਕੇ ਲੰਗਰਾਂ ਦੀ ਸੇਵਾ ਹੋਵੇਗੀ । ਟੈਕਸ ਤੋਂ ਵੀ ਸੰਗਤ ਆਵੇਗੀ ।
ਰਾਗੀ ਜੱਥਾ ਪ੍ਰਿੰਸ ਰੁਪਟ, ਟੈਰਸ ਅਤੇ ਹੋਰ ਨੇੜੇ ਲਗਦੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਹਾਜਰੀਆਂ ਭਰ ਅਾਏ ਹਨ।
ਸੋ ਇਹ ਇਕ ਸੁੰਦਰ ਮੌਕਾ ਹੈ ਸਾਡੇ ਸਾਰਿਆਂ ਲਈ, ਵੱਡੇ ਸ਼ਹਿਰਾਂ ਚੋਂ ਕੀਰਤਨੀ ਜਥੇ ਲਿਆਉਣੇ ਓਖਾ ਹੈ, ਸੋ ਇਹ ਜਥਾ ਸਾਡੇ ਪਾਸ ਪਹੁੰਚ ਰਿਹਾ ਹੈ, ਗੁਰਬਾਣੀ ਕੀਰਤਨ ਸੁਣ ਕੇ ਲਾਹਾ ਪ੍ਰਾਪਤ ਕਰੀਏ ਜੀ ਅਤੇ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰੀਏ ਜੀ।
ਕੋਈ ਵੀ ਸਜੱਨ ਘਰੇ ਨਾ ਬੈਠੋ ਜੀ, ਸਾਰੇ ੬ਃ੦੦ ਵਜੇ ਤੋਂ ੮ਃ੦੦ ਵਜੇ ਸ਼ਾਮ ਗੁਰਦੁਆਰਾ ਸਾਹਿਬ ਆਉਣਾ ਕਰੀਏ ਜੀ ।
ਕੁੱਝ ਨਾ ਕੁਝ ਜਥੇ ਦੀ ਮਾਇਕ ਸੇਵਾ ਵੀ ਕੀਤੀ ਜਾਵੇ ਜੀ।
ਧੰਨਵਾਦ 🙏🏻